My Relationship with Caste is Complex

Please note – this story was originally featured as part of the Museum of Surrey’s “Being Punjabi” exhibit.

My relationship with caste is complex.

Anita Lal

Pride. I come from a pioneer family. Our Baapuji, Maiya Ram Mahmi (Maternal Great-Grandfather) was one of the first Chamaar’s (“untouchable”) to come to Canada in 1906. My family’s roots are deep and their influence resonates within the Chamaar community across BC.  There is immense pride for who they were, what they endured and the legacy they left behind.

Anger. The stories of prejudice make my blood boil. My Biji, Thakuri Kaur Lal (Paternal Grandmother) was greatly impacted by the stigma of being a Chamaari.  Widowed at 25 with two children, she worked and faced abuse from society and higher castes in Punjab. Yet, she taught us to treat everyone as equals, with respect and demand the same for ourselves. Her resilience empowers me. Her struggle ignites a deep sense of anger and resentment against the privileged castes and the system that dehumanized her.

Advocacy. Discrimination is still rampant here. The next generation still faces it. We don’t openly say Chamaar without cringing. Other castes still perpetuate the oppression through their hashtags and arrogance. I still hear of broken relationships and broken hearts. I have to give this struggle a voice. I have to create some noise. I have to set the privilege on fire. I have to advocate.

Complexity. Which war am I fighting though? Am I fighting to empower Chamaars, to instill in us a sense of identity and pride?  Or am I fighting to promote an anti-caste society, where we are all equals without the stigmatizing labels?

Am I a proud Chamaari or am I not a Chamaari?

My relationship with caste is complex.

Anita Lal is a community advocate. She is passionate about projects that promote diversity and create a safe space for meaningful dialogue. She has worked with Royal Academy of Bhangra, A-Town Productions and VIBC; serves on the Advisory Board for South Asian Studies Institute at UFV and Seva Thrift Society; and is the Community Relations Specialist at Windmill Microlending.

Photo Captions:

1:  Left to Right: Baadi Biji (My Grandmother’s older sister) Rao Kaur Khera and my Biji (Paternal Grandmother) Thakuri Kaur Lal. Year: 1993

2: Photo of my Great Grandfather (maternal) Baapu Ji Maiya Ram Mahmi. Year: 1934

 

 

ਜਾਤ ਨਾਲ ਮੇਰਾ ਰਿਸ਼ਤਾ ਬਹੁਤ ਗੁੰਝਲਦਾਰ ਹੈ

ਅਨੀਤਾ ਲਾਲ

ਮਾਣ ਹੈ ਕਿ ਮੈਂ ਮੁੱਢਲੇ ਪਰਿਵਾਰਾਂ ਵਿੱਚੋਂ ਇੱਕ ਹਾਂ। ਸਾਡੇ ਬਾਪੂਜੀ, ਮਾਇਆ ਰਾਮ ਮਾਹਮੀ (ਮੇਰੇ ਪੜਨਾਨਾ ਜੀ) ਸਭ ਤੋਂ ਪਹਿਲੇ ਚਮਾਰਾਂ (ਅਛੂਤਾਂ) ਵਿੱਚੋਂ ਇੱਕ ਸਨ ਜੋ 1906 ਵਿੱਚ ਕੈਨੇਡਾ ਆਏ। ਮੇਰੇ ਪਰਿਵਾਰ ਦੀਆਂ ਜੜ੍ਹਾਂ ਡੂੰਘੀਆਂ ਹਨ ਅਤੇ ਇਹਨਾਂ ਦਾ ਨਾਂ ਪੂਰੇ ਬੀ.ਸੀ. ਦੇ ਚਮਾਰ ਭਾਈਚਾਰੇ ਵਿੱਚ ਗੂੰਜਦਾ ਹੈ। ਉਹਨਾਂ ਨੂੰ ਇਸ ਗੱਲ ਦਾ ਬੇਹੱਦ ਮਾਣ ਹੈ ਕਿ ਉਹ ਕੌਣ ਹਨ, ਉਹਨਾਂ ਨੇ ਕੀ-ਕੀ ਸਹਿਆ ਅਤੇ ਆਪਣੀ ਵਿਰਾਸਤ ਜੋ ਉਹ ਪਿੱਛੇ ਛੱਡ ਕੇ ਆਏ ਹਨ।

ਰੋਸ਼ ਹੈ ਕਿ ਪਕਸ਼ਪਾਤ ਦੀਆਂ ਕਹਾਣੀਆਂ ਨਾਲ ਮੇਰਾ ਖੂਨ ਖੌਲਦਾ ਹੈ। ਮੇਰੇ ਬੀਜੀ, ਠਾਕੁਰੀ ਕੌਰ ਲਾਲ (ਮੇਰੇ ਦਾਦੀ ਜੀ) ਤੇ ਉਹਨਾਂ ਦੇ ਚਮਾਰੀ ਹੋਣ ਦੇ ਕਲੰਕ ਨੇ ਬਹੁਤ ਅਸਰ ਕੀਤਾ ਸੀ। 25 ਸਾਲ ਦੀ ਉਮਰ ਵਿੱਚ ਦੋ ਬੱਚਿਆਂ ਦੇ ਨਾਲ ਉਹ ਵਿਧਵਾ ਹੋ ਗਏ ਸਨ, ਉਹਨਾਂ ਨੇ ਉਸ ਸਮੇਂ ਪੰਜਾਬ ਵਿੱਚ ਕੰਮ ਕੀਤਾ ਅਤੇ ਇਸ ਦੇ ਨਾਲ-ਨਾਲ ਸਮਾਜ ਅਤੇ ਉੱਚੀ ਜਾਤ ਦੇ ਲੋਕਾਂ ਤੋਂ ਅਪਮਾਨ ਵੀ ਸਿਹਾ। ਫਿਰ ਵੀ ਉਹਨਾਂ ਦਾ ਸੰਘਰਸ਼ ਮੇਰੇ ਅੰਦਰ ਉੱਚੀ ਜਾਤ ਦੇ ਲੋਕ-ਵਿਰਸੇ ਲਈ ਵਿਰਾਸਿਤੀ ਉਚੇਚੇ ਹੱਕਾਂ ਅਤੇ ਉਸ ਪ੍ਰਣਾਲੀ ਵਿਰੁੱਧ ਇੱਕ ਡੂੰਘੇ ਰੋਸ਼ ਦੀ ਚਿੰਗਾਰੀ ਬਾਲਦਾ ਹੈ ਜਿਸ ਨੇ ਉਹਨਾਂ ਨੂੰ ਅਮਾਨਵੀ ਕਰਾਰ ਦਿੱਤਾ ਸੀ।

ਪੁਸ਼ਟੀ ਕਰਦੀ ਹਾਂ ਕਿ ਵਿਤਕਰਾ ਅਜੇ ਵੀ ਇਥੇ ਫੈਲਿਆਂ ਹੋਇਆ ਹੈ। ਅਗਲੀ ਪੀੜ੍ਹੀ ਨੂੰ ਅਜੇ ਵੀ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਅਜੇ ਵੀ ਨੀਚ ਸਮਝੇ ਬਿਨਾ ਚਮਾਰ ਖੁੱਲ ਕੇ ਨਹੀਂ ਕਹਿ ਪਾਉਂਦੇ। ਹੋਰ ਜਾਤਾਂ ਨੇ ਅਜੇ ਤੱਕ ਵੀ ਆਪਣੇ ਹੈਸ਼ਟੈਗ ਅਤੇ ਹੰਕਾਰ ਦੇ ਜਰੀਏ ਆਪਣੇ ਜਬਰ ਨੂੰ ਕਾਇਮ ਰੱਖਿਆ ਹੋਇਆ ਹੈ। ਮੈਂ ਅੱਜ ਤੱਕ ਵੀ ਰਿਸ਼ਤੇ ਅਤੇ ਦਿਲਾਂ ਦੇ ਟੁੱਟਣ ਦੇ ਕਿੱਸੇ ਸੁਣਦੀ ਹਾਂ। ਮੈਨੂੰ ਇਸ ਮੁਹਿੰਮ ਨੂੰ ਅਵਾਜ਼ ਦੇਣੀ ਪਵੇਗੀ, ਮੈਨੂੰ ਕੁੱਝ ਸ਼ੋਰ ਕਰਨ ਦੀ ਲੋੜ ਹੈ। ਮੈਂ ਵਿਰਾਸਤੀ ਹੱਕਾਂ ਨੂੰ ਲਾਂਬੂ ਲਾ ਦੇਵਾਂਗੀ, ਮੈਨੂੰ ਇਸ ਦੀ ਵਕਾਲਤ ਕਰਨੀ ਹੀ ਪਵੇਗੀ।

ਗੁੰਝਲਤਾ ਮਹਿਸੂਸ ਕਰਦੀ ਹਾਂ ਕਿ ਆਖਿਰ ਮੈਂ ਕਿਹੜੀ ਜੰਗ ਲੜ ਰਹੀ ਹਾਂ , ਕੀ ਮੈਂ ਚਮਾਰਾਂ ਨੂੰ ਤਾਕਤਵਾਰ ਬਨਾਉਣ ਲਈ ਲੜ ਰਹੀ ਹਾਂ ਕਿ ਅਸੀਂ ਆਪਣੇ ਅੰਦਰ ਹੋਂਦ ਅਤੇ ਮਾਣ ਮਹਿਸੂਸ ਕਰ ਸਕੀਏ, ਜਾਂ ਮੈਂ ਇੱਕ ਜਾਤ-ਪਾਤ ਤੋਂ ਰਹਿਤ ਸਮਾਜ ਬਨਾਉਣ ਦੇ ਮੁੱਦੇ ਨੂੰ ਉੱਚਾ ਉਠਾਉਣ ਲਈ ਲੜ ਰਹੀ ਹਾਂ, ਜਿੱਥੇ ਅਸੀਂ ਸਾਰੇ ਇੱਕੋ ਜਿਹੇ ਹੋਈਏ ਬਿਨਾ ਕਿਸੇ ਕਲੰਕਿਤ ਲੇਬਲਾਂ ਦੇ।

ਕੀ ਮੈਂ ਇੱਕ ਮਾਣਯੋਗ ਚਮਾਰੀ ਹਾਂ ਜਾਂ ਮੈਂ ਇੱਕ ਚਮਾਰੀ ਹਾਂ ਹੀ ਨਹੀਂ?

ਜਾਤ ਨਾਲ ਮੇਰਾ ਰਿਸ਼ਤਾ ਬਹੁਤ ਗੁੰਝਲਦਾਰ ਹੈ

ਅਨੀਤਾ ਲਾਲ ਭਾਈਚਾਰੇ ਵਕਾਲਤ ਕਰਨ ਵਾਲੀ ਹੈ ਅਤੇ ਉਹ ਐਸੇ ਪ੍ਰੌਜੇਕਟਾਂ ਲਈ ਬਹੁਤ ਸੰਵੇਦਨਸ਼ੀਲ ਹੈ ਜੋ ਵਚਿੱਤਰਤਾ ਨੂੰ ਸਮਰਥਨ ਦਿੰਦੇ ਹਨ ਅਤੇ ਮਹੱਤਵਪੂਰਨ ਗੱਲ-ਬਾਤ ਲਈ ਇੱਕ ਸੁਰੱਖਿਅਤ ਜਗਾਹ ਪ੍ਰਦਾਨ ਕਰਦੇ ਹਨ। ਉਹ ਰੌਇਲ ਅਕੈਡਮੀ ਆਫ ਭੰਗੜਾ, ਏ-ਟਾਊਨ ਪ੍ਰੋਡਕਸ਼ਨ ਅਤੇ ਵੀ.ਆਈ. ਬੀ.ਸੀ. ਨਾਲ ਕੰਮ ਕਰ ਚੁੱਕੀ ਹੈ ਅਤੇ ਸਾਊਥ ਏਸ਼ੀਅਨ ਸਟੱਡੀਜ਼ ਇਨਸਟਿਚੂਟ ਦੀ ਐਡਵਾਈਜ਼ਰੀ ਬੋਰਡ ਅਤੇ ਸੇਵਾ ਥ੍ਰਿਫਟ ਸੁਸਾਇਟੀ ਨੂੰ ਸੇਵਾਵਾਂ ਦਿੰਦੀ ਹੈ, ਅਤੇ ਵਿੰਡਮਿੱਲ੍ਹ ਮਾਈਕਰੋ-ਲੈਂਡਿੰਗ ਲਈ ਕਮਯੂਨਿਟੀ ਰਿਲੇਸ਼ਨਸ ਦਾ ਕੰਮ ਕਰਦੀ ਹੈ।

ਫੋਟੋ ਸੁਰਖੀਆਂ:

  1. ਖੱਬੇ ਤੋਂ ਸੱਜੇ: ਵੱਡੇ ਬੀਜੀ (ਮੇਰੇ ਦਾਦੀ ਜੀ ਦੀ ਵੱਡੀ ਭੈਣ) ਰਾਉ ਕੌਰ ਖੇਰਾ ਅਤੇ ਮੇਰੇ ਬੀਜੀ (ਦਾਦੀ ਜੀ) ਠਾਕੁਰੀ ਕੌਰ ਲਾਲ। ਸਾਲ: 1993
  2. ਮੇਰੇ ਨਾਨਾ ਜੀ ਦੀ ਫੋਟੋ: ਨਾਨਾ ਜੀ ਮੈਯਾ ਰਾਮ ਮਾਹਰੀ। ਸਾਲ:1934